ਗੁਰਬਾਣੀ ਵਿੱਚ ‘ਮਿਠਾ’ ਸ਼ਬਦ ਦੀ ਆਮ ਜੀਵਨ ਵਿੱਚ ਸਕਾਰਾਤਮਕ, ਨਕਾਰਾਤਮਕ ਵਰਤੋਂ ਅਤੇ ਸਿਹਤ ਸੰਬੰਧੀ ਵਿਸ਼ਲੇਸ਼ਣ

Authors

  • ਡਾ. ਜ਼ੋਰਾ ਸਿੰਘ
  • ਡਾ. ਗੁਰਵਿੰਦਰ ਕੌਰ
  • ਡਾ. ਸੰਦੀਪ ਸਿੰਘ

Abstract

ਗੁਰਬਾਣੀ ਵਿੱਚ ਵਰਤਿਆ ‘ਮਿਠਾ’ ਸ਼ਬਦ ਸਿਰਫ਼ ਇੱਕ ਸਧਾਰਣ ਸੁਆਦ ਜਾਂ ਭਾਵਕਤਾ ਦਾ ਪ੍ਰਤੀਕ ਦੇ ਨਾਲ  ਇਹ ਆਤਮਕ, ਨੈਤਿਕ ਅਤੇ ਜੀਵਨ ਦੀ ਗਹਿਰਾਈ ਵਾਲੇ ਸੰਕੇਤ ਨੂੰ ਵੀ ਪ੍ਰਗਟ ਕਰਦਾ ਹੈ। ‘ਮਿਠਾ’ ਸ਼ਬਦ ਗੁਰਬਾਣੀ ਵਿੱਚ ਵੱਖ-ਵਖ ਸੰਦਰਭਾਂ ਵਿੱਚ ਵਰਤਿਆ ਗਿਆ ਹੈ। ਆਤਮਿਕ ਪੱਧਰ ਉੱਤੇ ‘ਮਿਠਾ’ ਸ਼ਬਦ ਉਸ ਨਰਮੀ, ਸੱਚਾਈ ਅਤੇ ਕਰੁਣਾ ਦਾ ਪ੍ਰਤੀਕ ਹੈ ਜਿਹੜਾ ਮਨੁੱਖ ਨੂੰ ਪ੍ਰਭੂ ਨਾਲ ਜੋੜਦਾ ਹੈ ਅਤੇ ਇਸ ਦੇ ਨਾਲ ਮਿਠਾਸ ਨੂੰ ਮਨੁੱਖ ਦੇ ਅੰਦਰੂਨੀ ਸੁਖ ਅਤੇ ਅਮਨ ਦੀ ਨਿਸ਼ਾਨੀ ਮੰਨਿਆ ਜਾਂਦਾ  ਹੈ। ਨੈਤਿਕ ਪੱਖੋਂ ‘ਮਿਠਾ’ ਸ਼ਬਦ ਚੰਗੇ ਸੁਭਾਅ, ਨਿਮਰਤਾ ਅਤੇ ਸਹਿਣਸ਼ੀਲਤਾ ਦਾ ਸੰਕੇਤ ਹੈ, ਪਰ ਗੁਰਬਾਣੀ ਸਾਫ਼ ਸੂਚਿਤ ਕਰਦੀ ਹੈ ਕਿ ਦੁਨੀਆਵੀ ਮਾਇਆ ਦੀ ਮਿਠਾਸ ਜਿਹੜੀ ਕਿ ਗੁੜ ਵਾਂਗ ਬਣਾਵਟੀ ਅਤੇ ਜ਼ਹਿਰੀਲੀ ਹੁੰਦੀ ਹੈ, ਮਨੁੱਖ ਨੂੰ ਸਹੀ ਰਾਹ ਤੋਂ ਭਟਕਾ ਕੇ ਬੁਰੇ ਰਾਹ ਉੱਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ ਜਿਸ ਨਾਲ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਜੀਵਨ ਭਰ ਦੁੱਖ ਵਿੱਚ ਪਾਉਂਦਾ ਹੈ। ਸਰੀਰਕ ਸਿਹਤ ਦੀ ਦ੍ਰਿਸ਼ਟੀ ਤੋਂ ਵੀ ‘ਮਿਠਾ’ ਦੀ ਸੰਤੁਲਿਤ ਵਰਤੋਂ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਮਿਠਾਸ ਖਾਣਾ ਸਰੀਰਕ ਰੋਗ ਜਿਵੇਂ ਡਾਇਬਿਟੀਜ਼ ਅਤੇ ਦੰਦਾਂ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ, ਗੁਰਬਾਣੀ ‘ਮਿਠਾ’ ਸ਼ਬਦ ਰਾਹੀਂ ਸਾਨੂੰ ਆਤਮਿਕ ਉੱਚਤਾ ਅਤੇ ਨੈਤਿਕ ਪਵਿੱਤਰਤਾ ਸਿਖਾਉਣ ਦੇ ਨਾਲ,  ਸਰੀਰਕ ਸਿਹਤ ਅਤੇ ਜੀਵਨ ਦੀ ਸਹੀ ਸਮਝ ਵੀ ਦਿੰਦੀ ਹੈ। ਇਸ ਲਈ, ‘ਮਿਠਾ’ ਸ਼ਬਦ ਗੁਰਬਾਣੀ ਵਿੱਚ ਸੱਚੀ ਮਿਠਾਸ ਜਿਹੜੀ ਨਾਮ ਸਿਮਰਨ, ਸੇਵਾ ਅਤੇ ਪਿਆਰ ਵਿੱਚ ਹੈ ਅਤੇ ਬਣਾਵਟੀ ਮਿਠਾਸ ਵਿਚਕਾਰ ਫਰਕ ਕਰਨਾ ਸਿਖਾਉਂਦਾ ਹੈ ਜਿਹੜਾ ਕਿ ਜੀਵਨ ਦੇ ਹਰ ਪੱਖ ਲਈ ਮਹੱਤਵਪੂਰਨ ਹੈ। 
ਇਸ ਲਈ ‘ਮਿਠਾ’ ਸਿਰਫ਼ ਇੱਕ ਸੁਆਦ ਜਾਂ ਭਾਵੁਕਤਾ ਨਾਲ ਸੰਬੰਧਤ ਸ਼ਬਦ ਹੀ ਨਹੀਂ ਸਗੋਂ ਇਹ ਤਾਂ ਜੀਵਨ ਅਤੇ ਆਤਮਕ ਵਿਕਾਸ ਦੀ ਗਹਿਰੀ ਚਰਚਾ ਦਾ ਕੇਂਦਰ ਬਿੰਦੂ ਹੈ। ਜਿਸ ਦੀ ਚਰਚਾ ਅੱਗੇ ਕੀਤੀ ਜਾ ਰਹੀਂ ਹੈਸ ਲਈ ‘ਮਿਠਾ’ ਸਿਰਫ਼ ਇੱਕ ਸੁਆਦ ਜਾਂ ਭਾਵੁਕਤਾ ਸੰਬੰਧੀ ਸ਼ਬਦ ਨਹੀਂ, ਸਗੋਂ ਜੀਵਨ ਅਤੇ ਆਤਮਕ ਵਿਕਾਸ ਦੀ ਗਹਿਰੀ ਚਰਚਾ ਦਾ ਕੇਂਦਰ ਬਣ ਜਾਂਦਾ ਹੈ।

Author Biographies

  • ਡਾ. ਜ਼ੋਰਾ ਸਿੰਘ

    ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ

  • ਡਾ. ਗੁਰਵਿੰਦਰ ਕੌਰ

    ਸਹਾਇਕ ਪ੍ਰੋਫ਼ੈਸਰ (ਪੰਜਾਬੀ), ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ

  • ਡਾ. ਸੰਦੀਪ ਸਿੰਘ

    ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ

Downloads

Published

2026-01-01

How to Cite

ਗੁਰਬਾਣੀ ਵਿੱਚ ‘ਮਿਠਾ’ ਸ਼ਬਦ ਦੀ ਆਮ ਜੀਵਨ ਵਿੱਚ ਸਕਾਰਾਤਮਕ, ਨਕਾਰਾਤਮਕ ਵਰਤੋਂ ਅਤੇ ਸਿਹਤ ਸੰਬੰਧੀ ਵਿਸ਼ਲੇਸ਼ਣ. (2026). The Quintessential, 08-10. https://thequintessential.co.in/index.php/files/article/view/284